ਹਥਿਆਰ ਲੈ ਕੇ ਚੱਲਣ ਤੇ ਰੋਕ, ਅਸਲਾ ਜਮ੍ਹਾ ਕਰਾਉਣ ਦੇ ਹੁਕਮ

ਹਥਿਆਰ ਲੈ ਕੇ ਚੱਲਣ ਤੇ ਰੋਕ, ਅਸਲਾ ਜਮ੍ਹਾ ਕਰਾਉਣ ਦੇ ਹੁਕਮ
DC Fazilka

ਫਾਜ਼ਿਲਕਾ, 9 ਜਨਵਰੀ, ਜ਼ਿਲ੍ਹਾ ਮੈਜਿਸਟਰੇਟ ਕਮ ਜ਼ਿਲ੍ਹਾ ਚੋਣ ਅਫਸਰ ਬਬੀਤਾ ਕਲੇਰ ਨੇ ਫੋਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਹਦੂਦ ਅੰਦਰ ਕਿਸੇ ਕਿਸਮ ਦੇ ਅਗਨ ਸ਼ਸਤਰ, ਅਸਲਾ, ਵਿਸਫੋਟਕ ਜਲਨਸ਼ੀਲ ਵਸਤਾਂ ਅਤੇ ਤੇਜ਼ਧਾਰ ਹਥਿਆਰ ਜਿਵੇਂ ਟਕੂਏ, ਬਰਛੇ, ਤ੍ਰਿਛੂਲ ਆਦਿ ਲੈ ਦੇ ਚੱਲਣ ਤੇ ਰੋਕ ਲਗਾਈ ਹੈ। ਉਨ੍ਹਾਂ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਅਸਲਾ ਧਾਰਕ ਆਪਣਾ ਅਸਲਾ ਥਾਣਿਆਂ ਅਤੇ ਅਸਲਾ ਡੀਲਰਾਂ ਨੂੰ ਜਮ੍ਹਾ ਕਰਾਉਣਗੇ। ਇਹ ਹੁਕਮ ਤੁਰੰਤ ਪ੍ਰਭਾਤ ਤੋਂ ਲਾਗੂ ਹੋ ਗਏ ਹਨ ਤੇ 7 ਮਾਰਚ 2022 ਤੱਕ ਲਾਗੂ ਰਹਿਣਗੇ।  
ਇਨ੍ਹਾਂ ਹੁਕਮ ਆਰਮੀ ਪ੍ਰਸੋਨਲ, ਪੈਰਾ ਮਿਲਟਰੀ ਫੋਰਸਜ਼, ਬਾਵਰਦੀ ਪੁਲਿਸ ਕਰਮਚਾਰੀਆਂ ਅਤੇ ਜਿਨ੍ਹਾਂ ਨੂੰ ਧਾਰਮਿਕ ਤੌਰ ਤੇ ਰੀਤੀ ਰਿਵਾਜ਼ਾਂ ਲਈ ਹਥਿਆਰ ਚੁੱਕਣ ਤੇ ਅਧਿਕਾਰ ਹਨ, ਬੈਕਾਂ ਅਤੇ ਬੈਂਕ ਗਾਰਡਾਂ ਦੀ ਨੌਕਰੀ ਕਰਦੇ ਕਰਮਚਾਰੀ, ਜਿਨ੍ਹਾਂ ਨੂੰ ਭਾਰਤ ਜਾਂ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਸੁਰੱਖਿਆ ਕਵਚ ਪ੍ਰਦਾਨ ਕੀਤਾ ਹੋਇਆ ਹੈ ਤੇ ਲਾਗੂ ਨਹੀਂ ਹੋਣਗੇ।ਉਨ੍ਹਾਂ ਹੁਕਮਾਂ ਵਿੱਚ ਕਿਹਾ ਕਿ ਸੀਨੀਅਰ ਪੁਲਿਸ ਕਪਤਾਨ, ਫਾਜ਼ਿਲਕਾ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣਗੇ। ਹੁਕਮਾਂ ਦੀ ਉਲੰਘਣਾ ਕਰਨ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।